ਮਾਈਕਰੋਸਾਫਟ ਇੰਡੀਕ

 
ਮਾਈਕਰੋਸਾਫਟ ਇੰਡੀਕ ਭਾਸ਼ਾ ਇੰਪੁੱਟ ਟੂਲ ਤੁਹਾਨੂੰ ਮਾਈਕਰੋਸਾਫਟ ਵਿੰਡੋਜ਼ ਵਿੱਚ ਕਿਸੇ ਵੀ ਐਪਲੀਕੇਸ਼ਨ ਜਾਂ ਵੈੱਬ ਉੱਤੇ ਕਿਸੇ ਵੀ ਪੇਜ਼ ਉੱਤੇ ਭਾਰਤੀ ਭਾਸ਼ਾ ਵਿੱਚ ਸੌਖੀ ਤਰ੍ਹਾਂ ਟੈਕਸਟ ਲਿਖਣ ਲਈ ਮੱਦਦ ਦਿੰਦਾ ਹੈ। ਮੁੱਢਲਾ ਇੰਪੁੱਟ ਢੰਗ ਟਰਾਂਸਲਿਟਰੇਸ਼ਨ ਹੈ। ਇਸ ਤੋਂ ਇਲਾਵਾ, ਇਹ ਦਿੱਖ ਕੀਬੋਰਡ ਵੀ ਦਿੰਦਾ ਹੈ, ਜਿਸ ਨਾਲ ਉਹ ਸ਼ਬਦ ਸੋਧੇ ਜਾਣ ਵਿੱਚ ਮੱਦਦ ਮਿਲਦੀ ਹੈ, ਜੋ ਠੀਕ ਤਰ੍ਹਾਂ ਟਰਾਂਸਲਿਟਰੇਟ ਨਹੀਂ ਹੁੰਦੇ। ਇਹ ਹਿੰਦੀ, ਬੰਗਾਲੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਰਤੀ ਭਾਸ਼ਾਵਾਂ ਲਈ ਸਹਾਇਕ ਹੈ।

ਵੈੱਬ ਸਾਈਟਾਂ ਵਿੱਚ ਤਾਮਿਲ


ਤੁਸੀਂ ਹੁਣ ਮਾਈਕਰੋਸਾਫਟ ਇੰਡੀਕ ਭਾਸ਼ਾ ਇੰਪੁੱਟ ਟੂਲ (ILIT) ਦੇ ਵੈੱਬ ਵਰਜਨ ਨੂੰ ਆਪਣੀ ਵੈੱਬਸਾਈਟ ਉੱਤੇ ਵੀ ਜੋੜ ਸਕਦੇ ਹੋ, ਤਾਂ ਕਿ ਤੁਹਾਡੇ ਵਿਜ਼ਟਰ ਸਾਈਟ ਉੱਤੇ ਸੌਖੀ ਤਰ੍ਹਾਂ ਤਾਮਿਲ ਟੈਕਸਟ ਲਿਖ ਸਕਣ। ਇਹ ਤੁਹਾਡੀ ਸਾਈਟ ਉੱਤੇ ਆਉਣ ਵਾਲੇ ਕਿਸੇ ਵਿਅਕਤੀ ਲਈ ਤਾਮਿਲ ਵਿੱਚ ਸੌਖੀ ਤਰ੍ਹਾਂ ਲਿਖਣ, ਫਾਰਮ-ਭਰਨ ਅਤੇ ਵਿਚਾਰ ਸਾਂਝੇ ਕਰਨ ਲਈ ਸਹੂਲਤ ਦਿੰਦਾ ਹੈ।

ਆਈ ਐਲ ਆਈ ਟੀ (ILIT) ਦਾ ਵੈੱਬ ਵਰਜਨ ਨੂੰ ਆਪਣੀ ਵੈੱਬਸਾਈਟ ਉੱਤੇ ਜੋੜਨਾ ਐਨਾ ਹੀ ਸੌਖਾ ਕਿ ਆਪਣੇ ਪੇਜ਼ ਸਰੋਤ ਵਿੱਚ HTML ਦਾ ਛੋਟਾ ਜਿਹਾ ਭਾਗ ਕਾਪੀ ਕਰਕੇ ਚੇਪਣਾ ਹੈ। ਤੁਸੀਂ ਇਸ ਨੂੰ ਦੋ ਢੰਗਾਂ ਨਾਲ ਕਰ ਸਕਦੇ ਹੋ:

ਓਪਟ-ਆਉਟ ਮੋਡ: ਟਰਾਂਸਲਿਟਰੇਸ਼ ਨੂੰ ਤੁਹਾਡੇ ਪੇਜ਼ ਉੱਤੇ ਸਭ ਸਹਾਇਕ ਟੈਕਸਟ ਇੰਪੁੱਟ ਫੀਲਡ ਵਿੱਚ ਚਾਲੂ ਕੀਤਾ ਜਾਵੇਗਾ, ਜਦੋਂ ਤੱਕ ਦਿੱਤਾ ਨਾ ਗਿਆ ਹੋਵੇ। ਇੱਕ ਇੰਪੁੱਟ ਖੇਤਰ ਫੀਲਡ ਵਿੱਚ ਟਰਾਂਸਲਿਟਰੇਸ਼ਨ ਨੂੰ ਰੋਕਣ ਲਈ, ਤੁਹਾਨੂੰ ਇਸ ਉੱਤੇ ਗੁਣ ਸੈੱਟ ਕਰਨਾ ਪਵੇਗਾ। ਇਹ ਡਿਫਾਲਟ ਮੋਡ ਹੈ ਅਤੇ ਸਿਫਾਰਸ਼ੀ ਹੈ, ਜੇ ਤੁਸੀਂ ਆਪਣੇ ਬਹੁਤ ਜਾਂ ਪੂਰੇ ਪੇਜ਼ ਲਈ ਤਾਮਿਲ ਇੰਪੁੱਟ-ਚਾਲੂ ਕਰਨਾ ਚਾਹੁੰਦੇ ਹੋ।

ਓਪਟ-ਇਨ ਮੋਡ: ਟਰਾਂਸਲਿਟਰੇਸ਼ ਨੂੰ ਤੁਹਾਡੇ ਪੇਜ਼ ਉੱਤੇ ਸਭ ਸਹਾਇਕ ਟੈਕਸਟ ਇੰਪੁੱਟ ਫੀਲਡ ਵਿੱਚ ਬੰਦ ਰੱਖਿਆ ਜਾਵੇਗਾ, ਜਦੋਂ ਤੱਕ ਦਿੱਤਾ ਨਾ ਗਿਆ ਹੋਵੇ। ਇੱਕ ਇੰਪੁੱਟ ਖੇਤਰ ਫੀਲਡ ਵਿੱਚ ਟਰਾਂਸਲਿਟਰੇਸ਼ਨ ਨੂੰ ਚਲਾਉਣ ਲਈ, ਤੁਹਾਨੂੰ ਇਸ ਉੱਤੇ ਗੁਣ ਸੈੱਟ ਕਰਨਾ ਪਵੇਗਾ। ਇਹ ਡਿਫਾਲਟ ਮੋਡ ਹੈ ਅਤੇ ਸਿਫਾਰਸ਼ੀ ਹੈ, ਜੇ ਤੁਸੀਂ ਆਪਣੇ ਪੇਜ਼ ਲਈ ਸੀਮਿਤ ਹੀ ਤਾਮਿਲ ਇੰਪੁੱਟ-ਚਾਲੂ ਕਰਨਾ ਚਾਹੁੰਦੇ ਹੋ।

ਆਈ ਐਲ ਆਈ ਟੀ (ILIT) ਦਾ ਵੈੱਬ ਵਰਜਨ ਮਾਈਕਰੋਸਾਫਟ ਇੰਟਰਨੈੱਟ ਐਕਸਪਲੋਰਰ, ਮੋਜ਼ੀਲਾ ਫਾਇਰਫਾਕਸ, ਸਫ਼ਾਰੀ ਅਤੇ ਗੂਗਲ ਚਰੋਮ ਲਈ ਪੂਰਾ ਸਹਿਯੋਗੀ ਅਤੇ ਓਪੇਰਾ ਦੇ ਲਈ ਅਧੂਰਾ ਸਹਾਇਕ ਹੈ। ਪੂਰੀ ਤਰ੍ਹਾਂ ਸਹਾਇਕ ਬਰਾਊਜ਼ਰਾਂ ਵਿੱਚ, ਸਭ ਇੰਪੁੱਟ ਫੀਲਡ ਸਹਾਇਕ ਹਨ, ਜਿਵੇਂ ਕਿ ਪਲੇਨ ਟੈਕਸਟ ਫੀਲਡ ਦੇ ਨਾਲ ਨਾਲ ਰਿੱਚ ਟੈਕਸਟ ਫੀਲਡ ਵੀ। ਓਪੇਰਾ ਵਿੱਚ, ਕੇਵਲ ਪਲੇਨ ਟੈਕਸਟ ਫੀਲਡ ਹੀ ਸਹਾਇਕ ਹਨ।