ਸਮਾਜਿਕ ਨੈਟਵਰਕਿੰਗ: ਟਵਿੱਟਰ (Twitter)

 

ਟਵਿੱਟਰ ਸਮਾਜਿਕ ਨੈੱਟਵਰਕਿੰਗ ਵੈੱਬਸਾਈਟ ਹੈ, ਜੋ ਕਿ ਮਾਈਕਰੋ-ਬਲੌਗ ਕਰਨ ਦੀ ਮੋਢੀ ਹੈ। ਇਹ ਯੂਜ਼ਰ ਨੂੰ ਸੁਨੇਹੇ ਭੇਜਣ/ਪ੍ਰਾਪਤ ਕਰਨ ਦਿੰਦੀ ਹੈ - ਜਿੰਨ੍ਹਾਂ ਨੂੰ ਟਵਿਟ ਕਹਿੰਦੇ ਹਨ। ਟਵਿੱਟਰ ਦੀ ਵਿੱਲਖਣਤਾ ਹੈ ਇਸ ਦੀ ਸੰਖੇਪਤਾ ਹੈ (ਜਿਵੇਂ) ਇੱਕ ਸੁਨੇਹੇ ਵਿੱਚ ਵੱਧ ਤੋਂ ਵੱਧ 140 ਅੱਖਰ ਹੀ ਹੋ ਸਕਦੇ ਹਨ।

 

ਕੋਈ ਵੀ ਵਿਅਕਤੀ/ਸੰਗਠਨ ਟਵਿੱਟਰ ਅਕਾਊਂਟ ਬਣਾ ਸਕਦਾ ਹੈ ਤੇ ਟਵਿਟ ਕਰਨਾ ਸ਼ੁਰੂ ਕਰ ਸਕਦਾ ਹੈ। ਇੱਕ ਖੁੱਲ੍ਹਾ ਪਲੇਟਫਾਰਮ ਹੈ, ਜਿੱਥੇ ਯੂਜ਼ਰ ਮੁਫ਼ਤ ਵਿੱਚ ਹੋਰ ਯੂਜ਼ਰ ਨੂੰ ਫਾਲੋ ਕਰ ਸਕਦਾ ਹੈ। ਪਰਾਈਵੇਸੀ ਨੂੰ ਸੁਰੱਖਿਅਤ ਕਰਨ ਲਈ, ਟਵਿੱਟਰ ਵਿੱਚ ਯੂਜ਼ਰ ਦੇ ਟਵਿਟ ਨੂੰ ਸੁਰੱਖਿਅਤ ਰੱਖਣ ਦੀ ਵੀ ਚੋਣ ਹੈ। ਯੂਜ਼ਰ ਦੇ ਟਵਿੱਟਰ ਨੂੰ ਸੁਰੱਖਿਅਤ ਕਰਕੇ ਟਵਿੱਟਰ ਅਕਾਊਂਟ ਦਾ ਮਾਲਕ ਆਪਣੇ ਖੁਦ ਫਾਲੋਅਰ ਨੂੰ ਮਨਜ਼ੂਰ ਕਰ ਸਕਦਾ ਹੈ। ਉਹ ਕਿਸੇ ਵੀ ਯੂਜ਼ਰ ਨੂੰ ਟਵਿਟ ਵੇਖਣ ਉੱਤੇ ਪਾਬੰਦੀ ਵੀ ਲਾ ਸਕਦਾ ਹੈ।

 

ਸਮੇਂ ਦੇ ਨਾਲ, ਟਵਿੱਟਰ ਆਪਣੇ ਯੂਜ਼ਰ ਮੁਤਾਬਕ ਵਿਸਤਾਰ ਕੀਤਾ। ਜੇ ਯੂਜ਼ਰ ਹੋਰ ਯੂਜ਼ਰ ਦੇ ਟਵਿਟ ਤੋਂ ਮਿਲੇ ਸੁਨੇਹੇ ਨੂੰ ਸਾਂਝਾ ਕਰਨਾ ਚਾਹੇ ਜਾਂ ਪਸੰਦ ਕਰੇ ਤਾਂ ਉਹ ਉਸ ਨੂੰ ਰੀ-ਟਵਿਟ ਕਰ ਸਕਦਾ ਹੈ। ਸ਼ੁਰੂ ਵਿੱਚ ਯੂਜ਼ਰ ਟਵਿਟ ਦੇ ਅੱਗੇ “RT” ਜੋੜ ਕੇ ਦਰਸਾ ਸਕਦਾ ਸੀ ਕਿ ਇਹ ਹੋਰ ਯੂਜ਼ਰ ਦੀ ਟਵਿਟ ਹੈ, ਹੁਣ ਰੀ-ਟਵਿਟ ਕਰਨ ਲਈ ਬਟਨ ਦਿੱਤਾ ਗਿਆ ਹੈ।

 

ਟਵਿੱਟਰ ਨੂੰ ਸ਼ੁਰੂ ਸਮੇਂ ਕਾਫੀ ਅਲੋਚਨਾ ਝੱਲਣੀ ਪਈ ਕਿ ਇਸ ਕੋਲ ਢੁੱਕਵਾਂ ਵਪਾਰਕ ਮਾਡਲ ਨਹੀਂ ਹੈ, ਪਰ ਬਿੰਗ (Bing) ਅਤੇ ਗੂਗਲ (Google) ਵਰਗੀਆਂ ਵੱਡੀਆਂ ਖੋਜ ਕੰਪਨੀਆਂ ਨਾਲ ਸੰਧੀ ਕਰਨ ਦੇ ਬਾਅਦ - ਟਵਿੱਟਰ ਨੇ ਪੈਸਾ ਕਮਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣੇ ਹੁਣੇ ਹੀ ਇਸ ਨੇ ਆਪਣੇ ਵਲੋਂ ਦਿੱਤੀਆਂ ਜਾਂਦੀਆਂ ਸਰਵਿਸਾਂ ਨੂੰ ਸੁਧਾਰਨ ਲਈ ਨਵਾਂ #New Twitter ਲੇਆਉਟ ਸ਼ੁਰੂ ਕੀਤਾ ਹੈ।

 

ਹੋਰ ਜਾਣਕਾਰੀ ਲਈ www.twitter.com ਉੱਤੇ ਜਾਉ।