Unicode.org


ਫੋਂਟ ਐਪਲੀਕੇਸ਼ਨ ਨੂੰ ਕਈ ਦੇਸ਼ਾਂ ਤੇ ਭਾਸ਼ਾਵਾਂ ਵਿੱਚ ਡਿਵੈਲਪ ਕੀਤਾ ਅਤੇ ਵਰਤਿਆ ਜਾਂਦਾ ਹੈ। ਇਹ ਗਲੋਬਲ ਹਾਲਤ ਵਿੱਚ, ਵੱਖ ਵੱਖ ਭਾਸ਼ਾ ਦੇ ਅੱਖਰਾਂ ਨੂੰ ਦਰਸਾਉਣ ਦਾ ਕੰਮ ਕਈ ਗੁਣਾਂ ਹੋ ਗਿਆ। ਇਸ ਤੋਂ ਇਲਾਵਾ ਉਲਝਣ ਤੋਂ ਬਚਣ ਤੇ ਐਪਲੀਕੇਸ਼ਨ ਡਿਵੈਲਪ ਕਰਨ ਲਈ ਸਟੈਂਡਰਡ ਇੰਕੋਡਿੰਗ ਫਾਰਮੈਟ ਦੀ ਲੋੜ ਸੀ।

 

ਯੂਨੀਕੋਡ ਇੰਕੋਡਿੰਗ ਦਾ ਮਕਸਦ ਹਰੇਕ ਅੱਖਰ ਲਈ ਵਿਲੱਖਣ ਨੰਬਰ ਉਪਲੱਬਧ ਕਰਵਾਉਣਾ ਹੈ - ਭਾਵੇਂ ਕੋਈ ਵੀ ਪਲੇਟਫਾਰਮ ਹੋਵੇ, ਪਰੋਗਰਾਮ ਹੋਵੇ ਤੇ ਕੋਈ ਵੀ ਭਾਸ਼ਾ ਹੋਵੇ। ਚੋਟੀਆਂ ਦੀਆਂ ਸਾਫਟਵੇਅਰ ਤੇ ਹਾਰਡਵੇਅਰ ਕੰਪਨੀਆਂ ਜਿਵੇਂ ਮਾਈਕਰੋਸਾਫਟ, ਐਪਲ, ਹਾਵਲਿਟ-ਪੈਕਰਡ (HP), ਓਰੇਕਲ ਤੇ ਹੋਰਾਂ ਨੇ ਯੂਨੀਕੋਡ ਸਟੈਂਡਰਡ ਨੂੰ ਮੰਨਿਆ ਹੈ। ਨਵੇਂ ਬਰਾਊਜ਼ਰ ਜਿਵੇਂ ਇੰਟਰਨੈੱਟ ਐਕਸਪਲੋਰਰ (IE), ਮੋਜ਼ੀਲਾ ਫਾਇਰਫਾਕਸ, ਗੂਗਲ ਕਰੋਮ, ਓਪੇਰਾ,
 
ਸਫਾਰੀ, ਆਦਿ ਤੇ ਓਪਰੇਟਿੰਗ ਸਿਸਟਮ, ਜਿਵੇਂ ਵਿੰਡੋਜ਼, ਮੈਕ ਓਐਸ, ਤੇ ਲੀਨਕਸ ਯੂਨੀਕੋਡ ਇੰਕੋਡਿੰਗ ਲਈ ਸਹਾਇਕ ਹਨ।

 

Unicode.org ਯੂਨੀਕੋਡ ਨੂੰ ਵੱਖ-ਵੱਖ ਭਾਸ਼ਾਵਾਂ ਸਿੱਖਣ ਤੇ ਵਰਤਣ ਦੇ ਨਾਲ ਨਾਲ ਤੁਹਾਡੇ ਅੱਖਰ ਦੇਣ ਦਾ ਇੱਕ ਢੰਗ ਵੀ ਦਿੰਦਾ ਹੈ। ਯੂਨੀਕੋਡ ਵਿੱਚ ਤਾਜ਼ਾ ਜੋੜਿਆ ਗਿਆ ਭਾਰਤੀ ਰੁਪਏ (INR) ਦਾ ਨਿਸ਼ਾਨ ਹੈ, ਜਿਸ ਨੂੰ ਹਾਲੇ ਓਰੀਜ਼ਨਲ ਇਕਿਊਪਮੈਂਟ ਮੈਨੂਫੈਕਚਰ (OEM) ਹਾਰਡਵੇਅਰ ਬਣਾਉਣ ਵਾਲਿਆਂ ਵਲੋਂ ਉਪਲੱਬਧ ਕਰਵਾਉਣਾ ਬਾਕੀ ਹੈ। ਪਰ, ਚਿੱਤਰ ਤੇ ਯੂਨੀਕੋਡ ਨੂੰ ਅੱਖਰ ਦੀ ਤੁਰੰਤ ਵਰਤੋਂ ਲਈ ਜਾਰੀ ਕੀਤਾ ਜਾ ਚੁੱਕਾ ਹੈ।

 

ਯੂਨੀਕੋਡ ਕਨਸੋਰਟੀਅਮ Unicode.org ਨੂੰ ਚਲਾਉਂਦਾ ਹੈ ਅਤੇ ਇਹ ਗੈਰ-ਫਾਇਦੇਮੰਦ ਸੰਗਠਨ ਹੈ। ਇਹ ਕਨੋਸਰਟੀਅਮ ਦਾ ਮੁੱਖ ਮਕਸਦ ਯੂਨੀਕੋਡ ਨੂੰ ਸਟੈਂਡਰਡ ਵਜੋਂ ਡਿਵੈਲਪ ਕਰਨਾ, ਵਧਾਉਣਾ ਤੇ ਪ੍ਰਚਾਰ ਕਰਨਾ ਹੈ। ਕੰਪਿਊਟਰ ਵਿੱਚ ਅੱਖਰ ਨੂੰ ਕਿਵੇਂ ਮੈਪ ਕੀਤਾ ਜਾਂਦਾ ਹੈ, ਇਸ ਬਾਰੇ ਕੁਝ ਦਿਲਚਸਪ ਅੰਕੜੇ ਜਾਣਨ ਲਈ "ਮੇਰਾ ਅੱਖਰ ਕਿੱਥੇ ਹੈ?" (“Where is my Character?”) ਸ਼ੈਕਸ਼ਨ ਨੂੰ ਵੇਖ ਸਕਦੇ ਹੋ।