ਵਰਲਡ ਸੰਸਕ੍ਰਿਤ ਕਨਫਰੰਸ
ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਸੰਸਕ੍ਰਿਤ ਸਟੱਡੀਜ਼ (IASS) ਵਲੋਂ ਸਹਿਮਤੀ ਨਾਲ ਇਸ ਦੀ 14ਵੀਂ ਵਰਲਡ ਸੰਸਕ੍ਰਿਤ ਕਨਫਰੰਸ ਟੋਕੀਓ (ਜਾਪਾਨ), 2009, ਵਿੱਚ ਹੋਈ ਸੀ, 15ਵੀਂ ਵਰਲਡ ਸੰਸਕ੍ਰਿਤ ਕਨਫਰੰਸ ਦਿੱਲੀ (ਭਾਰਤ) ਵਿੱਚ 5 ਤੋਂ 10 ਜਨਵਰੀ, 2012 ਦੌਰਾਨ ਹੋਵੇਗੀ। ਕਨਫਰੰਸ ਨੂੰ ਆਈਏਐਸਐਸ (IASS) ਅਤੇ ਆਰਐਸਕੇਐਸ [ਰਾਸ਼ਟਰੀ ਸੰਸਕ੍ਰਿਤ ਸੰਸਥਾਨ (ਭਾਰਤ ਸਰਕਾਰ ਦੇ ਹਿਊਮਨ ਰੀਸੋਰਸ ਡਿਵੈਲਪਮੈਂਟ ਮੰਤਰਾਲਾ ਦੇ ਅਧੀਨ ਡੀਮਡ ਯੂਨੀਵਰਸਿਟੀ, ਨਵੀਂ ਦਿੱਲੀ] ਵਲੋਂ ਸਾਂਝੇ ਤੌਰ ਉੱਤੇ ਕਰਵਾਈ ਜਾ ਰਹੀ ਹੈ।
15 ਵਰਲਡ ਸੰਸਕ੍ਰਿਤ ਕਨਫਰੰਸ ਵਿੱਚ 18 ਵਿਸ਼ਿਆਂ (ਛੇ ਸ਼ੈਸ਼ਨ ਸਮਾਂਤਰ ਚਲਾ ਕੇ) ਉੱਤੇ ਵਿਚਾਰ ਚਰਚਾ ਕੀਤੀ ਜਾਵੇਗੀ, ਜਿੰਨ੍ਹਾਂ ਦੀ ਪ੍ਰਧਾਨਗੀ ਆਪਣੇ ਖੇਤਰਾਂ ਦੇ ਮਾਹਿਰ ਕਨਵੀਨਰਾਂ ਵਲੋਂ ਕੀਤੀ ਜਾਵੇਗੀ। ਕਨਵੀਨਰ ਆਪਣੇ ਵਿਸ਼ੇ ਦੇ ਪ੍ਰਫਾਇਲ ਦੀ ਪਛਾਣ ਕਰਨਗੇ ਅਤੇ ਪੇਸ਼ ਕੀਤੇ ਜਾਣ ਵਾਲੇ ਪੇਪਰਾਂ ਦੀ ਚੋਣ ਕਰਨਗੇ। ਕਨਫਰੰਸ ਦੇ ਦੌਰਾਨ, ਉਹ ਆਪਣੇ ਵਿਸ਼ਿਆਂ ਦੀਆਂ ਮੀਟਿੰਗਾਂ ਦੇ ਦੌਰਾਨ ਖੁਦ ਵੀ ਪ੍ਰਧਾਨਗੀ ਕਰ ਸਕਦੇ ਹਨ ਅਤੇ/ਜਾਂ ਇਹ ਕੰਮ ਲਈ ਲੋੜ ਮੁਤਾਬਕ ਹੋਰ ਪ੍ਰਧਾਨ ਦੀ ਨਿਯੁਕਤੀ ਵੀ ਕਰ ਸਕਦੇ ਹਨ।
ਹਰ ਵਿਸ਼ੇ ਦਾ ਕਨਵੀਨਰ ਇੱਕ ਖਾਸ ਪੈਨਲ ਦੇ ਥੀਮ ਨੂੰ ਉਘਾੜਨ ਲਈ ਆਪਣੇ ਵਿਸ਼ੇ ਦੇ ਸਿਰਲੇਖ ਨੂੰ ਕੁਝ ਹੱਦ ਤੱਕ ਸੁਧਾਰ ਵੀ ਸਕਦਾ ਹੈ। ਕਨਫਰੰਸ ਵਿੱਚ ਉੱਚ ਵਿਦਿਅਕ ਪੱਧਰ ਨੂੰ ਕਾਇਮ ਰੱਖਣ ਲਈ, ਉਹ ਆਪਣੇ ਵਿਸ਼ੇ ਵਿੱਚ ਬੁਲਾਰਿਆਂ ਦੀ ਗਿਣਤੀ ਸੀਮਿਤ ਕਰਕੇ ਚੋਣ ਪਹਿਲਾਂ ਵੀ ਕਰ ਸਕਦਾ ਹੈ। ਵਿਦਵਾਨ, ਜੋ ਪੇਪਰ ਪੜ੍ਹਨਾ ਚਾਹੁੰਦੇ ਹਨ, ਨੂੰ ਆਪਣੇ ਪੇਪਰ ਦਾ ਸਿਰਲੇਖ ਅਤੇ ਸਾਰ ਨਵੀਂ ਦਿੱਲੀ ਵਿਖੇ ਸਕੱਤਰੇਤ ਵਿੱਚ ਭੇਜਣੇ ਚਾਹੀਦੇ ਹਨ। ਪੇਪਰ ਢੁੱਕਵੇਂ ਕਨਵੀਨਰ ਕੋਲ ਭੇਜੇ ਜਾਣਗੇ, ਜੋ ਕਿ ਪੜਤਾਲ ਕਰੇਗਾ ਅਤੇ ਅੰਤਿਮ ਚੋਣ ਕਰੇਗਾ। ਸਭ ਕਨਵੀਨਰਾਂ ਨੂੰ ਵਿਸ਼ਿਆਂ ਵਿੱਚ ਦਿੱਤੇ ਪੇਪਰਾਂ ਲਈ ਸੰਪਾਦਕ ਵਜੋਂ ਕੰਮ ਕਰਨ ਦੀ ਉਮੀਦ ਕੀਤੀ ਜਾਂਦੀ ਹੈ, ਜਦੋਂ ਕਿ ਕਨਫਰੰਸ ਦੇ ਵਾਲੀਅਮ ਦੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੋਵੇl
ਵੈੱਬਸਾਈਟ: http://www.sanskrit.nic.in/
ਸੰਪਰਕ ਵੇਰਵਾ:
15 ਵਰਲਡ ਸੰਸਕ੍ਰਿਤ ਕਨਫਰੰਸ,
ਰਾਸ਼ਟਰੀ ਸੰਸਕ੍ਰਿਤ ਸੰਸਥਾਨ
ਡੀਮ ਯੂਨੀਵਰਸਿਟੀ,
MHRD ਦੇ ਅਧੀਨ, ਭਾਰਤ ਸਰਕਾਰ
56-57, ਇੰਸੀਟਟੂਸ਼ਨਲ ਏਰੀਆ
ਡੀ-ਬਲਾਕ, ਜਨਕਪੁਰੀ,
ਨਵੀਂ ਦਿੱਲੀ-110058
ਈਮੇਲ: wscrsks@yahoo.com
cc : wscrsks@gmail.com