Go Search

ਵਿੰਡੋਜ਼ 8 ਵਿੱਚ ਸੈਂਸਰ

 

 

     ਮਾਈਕਰੋਸਾਫਟ ਟੀਮ ਵਿੰਡੋਜ਼ 8 ਵਿੱਚ ਸੈਂਸਰ ਦੇ ਕੰਮ ਕਰਨ ਦੇ ਢੰਗ ਲਈ ਸਿਸਟਮ ਪੱਧਰ ਉੱਤੇ ਕੰਮ ਕਰ ਰਹੀ ਹੈ, ਤਾਂ ਕਿ ਬੈਟਰੀ ਪੱਧਰ ਨੂੰ ਬਚਾਉਂਦੇ ਹੋਏ ਪੀਸੀ ਮਾਹੌਲ ਵਿੱਚ ਅਨੁਕੂਲ ਕੀਤਾ ਜਾ ਸਕੇ।

 

ਪਹਿਲਾਂ ਸਿਸਟਮ ਫੀਚਰ ਆਟੋਮੈਟਿਕ ਡਿਸਪਲੇਅ ਬਰਾਈਟਨੈਸ (ਚਮਕ) ਕੰਟਰੋਲ ਸੀ। ਇਹ ਫੀਚਰ ਸੀ, ਜੋ ਕਿ ਮਾਈਕਰੋਸਾਫਟ ਨੇ ਵਿੰਡੋਜ਼ 7 ਵਿੱਚ ਇੰਬੀਨੇਂਟ ਲਾਈਟ ਕੰਟਰੋਲ (ALS) ਦੀ ਵਰਤੋਂ ਕਰਕੇ ਉਪਲੱਬਧ ਕਰਵਾਇਆ ਸੀ ਅਤੇ ਮੋਬਾਇਲ ਰੂਪ ਵਿੱਚ ਸਲੇਟ, ਕਨਵਰਟੇਬਲ ਅਤੇ ਲੈਪਟਾਪ ਵਿੱਚ ਦੇਣ ਦਾ ਟੀਚਾ ਮਿੱਥਿਆ ਗਿਆ ਹੈ। ਇੰਬੀਨੇਂਟ ਰੌਸ਼ਨੀ ਹਾਲਤ ਬਦਲਣ ਦੇ ਨਾਲ ਨਾਲ ਸਕਰੀਨ ਦੀ ਚਮਕ (ਬਰਾਈਟਨੈਸ) ਨੂੰ ਕੰਟਰੋਲ ਕਰਨ ਨਾਲ, ਮਾਈਕਰੋਸਾਫਟ ਪੜ੍ਹਨ ਸੌਖ ਦੇ ਪੱਧਰ ਨੂੰ ਅਨੁਕੂਲ ਕਰ ਸਕਦੀ ਹੈ ਅਤੇ ਬੈਟਰੀ ਪੱਧਰ ਨੂੰ ਬਚਾ ਸਕਦੀ ਹੈ, ਜਦੋਂ ਕਿ ਹਨ੍ਹੇਰੇ ਮਾਹੌਲ ਵਿੱਚ ਸਕਰੀਨ ਨੂੰ ਡਿਮ ਕੀਤਾ ਜਾਂਦਾ ਹੈ। ਸਕਰੀਨ ਆਟੋਮੈਟਿਕ ਹੀ ਚਮਕਦਾਰ ਬਣਾਇਆ ਜਾਂਦਾ ਹੈ, ਜਦੋਂ ਟੇਬਲੇਟ ਚਮਕਦਾਰ ਮਾਹੌਲ ਵਿੱਚ ਆ ਜਾਂਦਾ ਹੈ ਅਤੇ ਯੂਜ਼ਰ ਚਮਕਦਾਰ ਕਮਰੇ ਵਿੱਚ ਡੈਸਕਟਾਪ ਪੀਸੀ ਦੀ ਵਰਤੋਂ ਕਰ ਰਿਹਾ ਹੁੰਦਾ ਹੈ। ਇੰਝ ਦੇ ਮਾਹੌਲ ਤਬਦੀਲੀਆਂ ਵੱਖ-ਵੱਖ ਮੌਸਮਾਂ ਵਿੱਚ ਦਿਨ ਦੇ ਸਮੇਂ ਵੱਖ-ਵੱਖ ਸਮੇਂ ਉੱਤੇ ਹੋ ਸਕਦੀਆਂ ਹਨ।

 

ਕਈ ਸਮਾਰਟ-ਫੋਨ ਅਤੇ ਹੋਰ ਮੋਬਾਇਲ ਜੰਤਰਾਂ ਨੇ ਇੱਕ ਢੰਗ ਤਿਆਰ ਕੀਤਾ ਹੈ, ਜਦੋਂ ਜੰਤਰ ਨੂੰ ਘੁੰਮਾਇਆ ਜਾਂਦਾ ਹੈ ਤਾਂ ਗਰਾਫਿਕਲ ਡਿਸਪਲੇਅ ਵੀ ਘੁੰਮਦਾ ਹੈ ਅਤੇ ਨਵੀਂ ਸਥਿਤੀ ਮੁਤਾਬਕ ਢਲ ਜਾਂਦਾ ਹੈ। ਐਕਸਲਰੋਮੀਟਰ ਤੋਂ ਡਾਟੇ ਨਾਲ ਜੰਤਰ ਦੀ ਇਸ ਦੀ ਮੁੱਢਲੀ ਸਥਿਤੀ ਜਾਣੀ ਜਾਂਦੀ ਹੈ। ਆਟੋਮੈਟਿਕ ਸਕਰੀਨ ਘੁੰਮਾਉਣ ਨਾਲ, ਲੋਕ ਆਪਣੇ ਜੰਤਰ ਨੂੰ ਹੋਰ ਵੀ ਵੱਧ ਕੁਦਰਤੀ ਅਤੇ ਮਾਹਿਰ ਢੰਗ ਨਾਲ ਵਰਤ ਸਕਦੇ ਹਨ, ਬਿਨਾਂ ਸਕਰੀਨ ਨੂੰ ਸਾਫਟਵੇਅਰ ਜਾਂ ਹਾਰਡਵੇਅਰ ਬਟਨ ਦੇ ਨਾਲ ਸਕਰੀਨ ਨੂੰ ਖੁਦ ਘੁੰਮਾਉਣ ਦੇ।

 

ਐਕਸਰਲਰੋਮੀਟਰ ਜੰਤਰ ਹੈ, ਜੋ ਕਿ ਗਰੇਵਟੀ ਦੇ ਬਲ ਅਤੇ ਜੰਤਰ ਦੀ ਹਿਲਜੁਲ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ। ਪਰ ਬਹੁਤੇ ਹਾਲਤਾਂ ਵਿੱਚ ਹਿਲਜੁਲ ਅਤੇ ਗਰੇਵਟੀ ਦੀ ਸਮਝ ਤੋਂ ਵੱਧ ਦੀ ਲੋੜ ਹੁੰਦੀ ਹੈ। ਸਥਿਤੀ ਕਈ ਐਪਲੀਕੇਸ਼ਨ ਲਈ ਮਹੱਤਵਪੂਰਨ ਲੋੜ ਵੀ ਹੈ। ਮਾਈਕਰੋਸਾਫਟ ਕੁਝ 3ਡੀ ਤਜਰਬੇ ਦੇ ਪ੍ਰੋਟਾਈਪ ਰਾਹੀਂ ਮੋਸ਼ਨ ਐਪਸ ਵਿੱਚ ਕੁਝ ਤਜਰਬੇ ਕਰਨੇ ਸ਼ੁਰੂ ਕੀਤੇ ਸਨ। ਪਹਿਲਾਂ ਟੀਚਾ ਜੰਤਰ ਦੀ ਭੌਤਿਕ ਸਥਿਤੀ ਨੂੰ ਐਪਸ ਦੇ ਵਰਚੁਅਲ 3ਡੀ ਮਾਹੌਲ ਵਿੱਚ ਮਿਲਾਲਰੋਮੀਟਰ ਨੂੰ ਜੰਤਰ ਦੀ ਉੱਤੇ ਅਤੇ ਹੇਠਾਂ ਵੱਲ ਹਿਲਜੁਲ ਨੂੰ 3ਡੀ ਮਾਹੌਲ ਵਿੱਚ ਉੱਤੇ ਅਤੇ ਹੇਠਾਂ ਦੀ ਹਿਲਜੁਲ ਲਈ ਵਰਤਿਆ ਜਾਂਦਾ ਹੈ। ਅਗਲਾ ਤਜਰਬਾ  ਸਾਡੇ ਵਰਚੁਅਲ 3ਡੀ ਮਾਹੌਲ ਐਪਸ ਵਿੱਚ “ਖੱਬੇ ਵੇਖੋ” ਅਤੇ “ਸੱਜੇ ਵੇਖੋ” ਦੀ ਸਮੱਰਲਾ ਦੇਣੀ ਸੀ। ਮਾਈਕਰੋਸਾਫਟ ਟੀਮ ਨੇ ਇਸ ਕਿਸਮ ਦੀ ਹਿਲਜੁਲ ਨੂੰ ਸਹਾਇਤਾ ਦੇਣ ਲਈ 6-ਧੁਰਿਆਂ ਵਾਲੀ ਕੰਪਾਸ ਹੱਲ (3ਡੀ ਐਕਸਲਰੋਮੀਟਰ + 3ਡੀ ਮੈਗਨੈਟੋਮੀਟਰ) ਦੀ ਵਰਤੋਂ ਕੀਤੀ।


ਪਰ ਹੋਰ ਤਜਰਬਿਆਂ ਨੇ ਵੇਖਾਇਆ ਕਿ ਇਹ ਸਭ ਸੈਂਸਰ ਐਕਸਲਰੋਮੀਟਰ, ਮੈਗਨੈਟਨੋਮੀਟਰ ਅਤੇ ਜ਼ਾਈਰੋ ਇੱਕਠੇ ਇਹ ਸਮੱਸਿਆ ਨੂੰ ਹੱਲ ਕਰ ਸਕਦੇ ਹਨ ਅਤੇ ਕਾਰਵਾਈ ਨੂੰ ਸੈਂਸਰ ਫੰਕਸ਼ਨ ਕਿਹਾ ਜਾਂਦਾ ਹੈ।

 

ਸੈਂਸਰ ਪੈਕੇਜ ਲਈ ਮੂਲ ਕਾਰਗੁਜ਼ਾਰੀ ਦਾ ਅਧਾਰ ਉਪਲੱਬਧ ਕਰਵਾਉਣਾ ਪਹਿਲਾਂ ਪੜਾਅ ਸੀ, ਜੋ ਕਿ ਵਿੰਡੋਜ਼ ਦੇ ਸੈਂਸਰ ਫਿਊਜ਼ਨ ਹੱਲ ਨਾਲ ਕੰਮ ਕਰੇਗਾ। ਡਰਾਇਵਰ ਦੇ ਵਿਕਾਸ ਅਤੇ ਸਹਿਯੋਗ ਦੀ ਕੀਮਤ ਘਟਾਉਣਾ ਵੀ ਇੱਕ ਹੋਰ ਸਮੱਸਿਆ ਸੀ। ਮਾਈਕਰੋਸਾਫਟ ਨੇ ਡਰਾਇਵਰ ਤਿਆਰ ਕੀਤਾ, ਜੋ ਕਿ ਯੂਐਸਬੀ ਉੱਤੇ ਕੁਨੈਕਟ ਸਭ ਵਿੰਡੋਜ਼-ਅਨੁਕੂਲ ਸੈਂਸਰ ਪੈਕੇਜ ਨਾਲ ਕੰਮ ਕਰੇਗਾ ਅਤੇ ਘੱਟ ਪਾਵਰ ਬਸ ਜਿਵੇਂ ਕਿ I1C ਵਾਂਗ ਵਰਤਦਾ ਹੈ। ਇਹ ਸੈਂਸਰ ਕਲਾਸ ਡਰਾਇਵਰ ਨੇ ਹਾਰਡਵੇਅਰ ਕੰਪਨੀਆਂ ਨੂੰ ਸੈਂਸਰ ਹਾਰਡਵੇਰ ਨਾਲ ਖੋਜ ਕਰਨ ਦੀ ਸਹੂਲਤ ਦਿੱਤੀ ਹੈ ਤਾਂ ਕਿ ਉਹਨਾਂ ਦੇ ਹਾਰਡਵੇਅਰ ਨੂੰ ਵਿੰਡੋਜ਼ ਓਪਰੇਟਿੰਗ ਸਿਸਟਮ ਨਾਲ ਦਿੱਤੇ ਡਰਾਇਵਰਾਂ ਨਾਲ ਸੌਖੀ ਤਰ੍ਹਾਂ ਸਹਿਯੋਗ ਦਿੱਤਾ ਜਾ ਸਕੇ।

Read More on...

This site uses Unicode and Open Type fonts for Indic Languages. Powered by Microsoft SharePoint Server.
©2013 Microsoft Corporation. All rights reserved.