ਵਿੰਡੋਜ਼ 8 ਡਿਵੈਲਪਰਪ੍ਰੀਵਿਊ
ਜੇ ਤੁਸੀਂ ਇਹ ਬਲੌਗ ਨੂੰ ਲਗਾਤਾਰ ਵੇਖ ਰਹੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਵਿੰਡੋਜ਼ ਟੀਮ ਲਈ ਅੱਜ ਵੱਡਾ ਦਿਨ ਹੈ। ਬਿਲਡਕਨਫਰੰਸ ਵਿੱਚ, ਅਸੀਂ ਵਿੰਡੋਜ਼ 8 ਦਾ ਪ੍ਰੀਵਿਊ ਦੇਣ ਜਾ ਰਹੇ ਹੋ। ਬਹੁਤ ਸਾਰੇਲੋਕਪ੍ਰੋਡੱਕਟ ਵੇਖ ਆਏ ਅਤੇ ਅਸੀਂ ਹਰੇਕ ਨੂੰ http://buildwindows.com ਉੱਤੇ ਉਪਲੱਬਧ ਸਟਰੀਮ ਨੂੰ ਚੈੱਕ ਕਰਨ ਲਈ ਕਿਹਾ, ਜਿੱਥੇ ਅਸੀਂ ਕੀਨੋਟਵੈਬਕਾਸਟ ਕਰ ਰਹੇ ਹਾਂ। ਇਹ ਹਫ਼ਤੇ ਬਿਲਡ (BUILD) ਕਨਫਰੰਸਡਿਵੈਲਪਰ ਅਤੇ ਹਾਰਡਵੇਅਰ ਪਾਰਟਨਰਉੱਤੇ ਫੋਕਸ ਹੈ ਅਤੇ 100 ਤੋਂ ਵੱਧ ਸ਼ੈਸ਼ਨ ਹਨ (ਜੋ ਕਿ ਤਹਿ ਪਰਿਜੈਟੇਸ਼ਨ ਸਮੇਂ ਤੋਂ ਲਗਭਗ ਇੱਕ ਦਿਨ ਬਾਅਦ ਸਭ ਉੱਤੇ ਦਿੱਤੇ ਲਿੰਕ ਤੋਂ ਉਪਲੱਬਧ ਕਰਵਾਏ ਜਾਣਗੇ)। ਇਹ ਮੌਕੇ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਅੱਜ ਵਿੰਡੋਜ਼ ਲਈ ਡਿਵੈਲਪਰਲਾਂਚ ਦਾ ਮੌਕਾ ਹੈ, ਨਾ ਕਿ ਪ੍ਰੋਡੱਕਟਲਾਂਚ ਦਾ (ਅਤੇ ਬੇਸ਼ੱਕ ਨਵੇਂ ਡਿਵਾਇਸ ਦੇ ਲਾਂਚ ਦਾ ਸਮਾਂ ਵੀ ਨਹੀਂ)।
ਵਿੰਡੋਜ਼ 8 ਚਿੱਪਸੈੱਟ ਤੋਂ ਵਰਤਣ ਦੇ ਤਜਰਬੇ ਤੱਕ ਲਈ ਮੁੜ-ਕਲਪਣਾ ਨੂੰ ਦਰਸਾਉਂਦੀ ਹੈ। ਕਿਉਂਕਿ ਇਹ ਹਫ਼ਤਾ ਡਿਵੈਲਪਰਾਂ ਉੱਤੇ ਫੋਕਸ ਹੈ, ਅਸੀਂ ਵਿੰਡੋਜ਼ਪਲੇਟਫਾਰਮ, ਟੂਲ ਅਤੇ ਏਪੀਆਈ (API) ਦੀ ਮੁੜ-ਸਿਰਜਣਾ ਲਈ ਮਜ਼ਬੂਤ ਨਿਸ਼ਾਨਦੇਹੀ ਦੇ ਵੇਰਵੇ ਵੀ ਦੇ ਰਹੇ ਹਾਂ। ਅਸੀਂ ਵਿੰਡੋਜ਼ 8 ਦੇ ਸਭ ਗਾਹਕਾਂ ਲਈ ਐਪਲੀਕੇਸ਼ਨਬਿਲਡ ਕਰਨ ਨੂੰ ਵੇਖਾਉਣਾ ਚਾਹੁੰਦੇ ਹਾਂ, ਭਾਵੇਂ ਉਨਾਂ ਕੋਲ ਕਿਸੇ ਵੀ ਕਿਸਮ ਦਾ ਪੀਸੀ ਹੋਵੇ –ਟੇਬਲੇਟ ਤੋਂ ਲੈ ਕੇ ਲੈਪਟਾਪ ਤੋਂ ਬਦਲਣਯੋਗ ਤੋਂ ਡੈਸਕਟਾਪ ਤੱਕ। ਅਸੀਂ ਬਿਲਕੁਲ ਨਵੇਂ ਟੂਲ ਵੇਖਾਵਾਂਗੇ, ਜੋ ਕਿ ਤੁਹਾਨੂੰ HTML5/javaScript, C/C++, ਅਤੇ/ਜਾਂ C#/XAML ਵਿੱਚ ਮੈਟਰੋ ਸਟਾਈਲ ਐਪਲੀਕੇਸ਼ਨ ਲਈ ਕੋਡ ਲਿਖਣ ਲਈ ਸਹਾਇਕ ਹੋਣਗੇ। ਤੁਹਾਡੇ ਵਲੋਂ ਇਹਨਾਂ ਲੈਗੂਇਜ਼ ਵਿੱਚ ਡਿਵੈਲਪਰ ਵਜੋਂ ਕੀਤੇ ਜਾਣ ਵਾਲੇ ਜਤਨਾਂ ਨੂੰ ਵਿੰਡੋਜ਼ 8 ਲਈ ਵਧਾਇਆ ਜਾਵੇਗਾ, ਜਿਸ ਨਾਲ ਤੁਸੀਂ ਵਿੰਡੋਜ਼ 8 ਸਿਸਟਮ ਸਰਵਿਸਾਂ ਦੀ ਵਰਤੋਂ ਕਰਨ ਦੀ ਚੋਣ ਕਰ ਸਕਦੇ ਹੋ। ਅਸੀਂ ਵਿੰਡੋਜ਼ 8 ਵਲੋਂ ਵਰਤਣ ਵਾਲਿਆਂ ਲਈ ਬਿਨਾਂ ਕਿਸੇ ਸਮਝੌਤਾ ਕਰਨ ਵਾਲੇ ਓਪਰੇਟਿੰਗ ਸਿਸਟਮ (OS) ਵਜੋਂ ਗੱਲ ਕਰ ਰਹੇ ਹਾਂ ਅਤੇ ਇਹ ਡਿਵੈਲਪਰਾਂ ਲਈ ਬਿਨਾਂ ਕਿਸੇ ਸਮਝੌਤੇ ਦੇ ਪਲੇਟਫਾਰਮਹੈ।
ਬਹੁਤੇ ਲੋਕਵਿੰਡੋਜ਼ 8 ਵਿੱਚਆਰਮ (ARM) ਪ੍ਰੋਸੈਸਰ ਵਾਸਤੇ ਦਿਲਚਸਪੀ ਰੱਖਦੇ ਹਨ। ਬਿਲਡ ਵਿੱਚ ਅੱਜ ਸਾਡੇ ਵਲੋਂਵੇਖਾਈ ਗਈ ਹਰ ਚੀਜ਼ਆਰਮ-ਅਧਾਰਿਤ ਵਿੰਡੋਜ਼ ਪੀਸੀ ਉੱਤੇ ਵੀ ਚੱਲਦੀ ਹੈ, ਜੋ ਕਿ ਆਰਮਪਾਰਟਨਰ ਅਤੇ ਪੀਸੀ ਨਿਰਮਾਤਾਵਾਂ ਵਲੋਂ ਬਣਾਇਆ ਗਿਆ ਹੈ। ਆਰਮ ਉੱਤੇ ਚੱਲ ਰਹੀ ਵਿੰਡੋਜ਼ 8 ਤੁਹਾਡੇ ਵਲੋਂ ਖਰੀਦੇ ਜਾ ਸਕਣ ਵਾਲੇ ਆਰਮ ਅਧਾਰਿਤ ਹਾਰਡਵੇਅਰ ਲਈ ਉਪਲੱਬਧ ਹੋਵੇਗੀ ਹੀ।ਆਰਮ ਲਈ ਹਾਰਡਵੇਅਰ ਅਤੇ ਸਾਫਟਵੇਅਰ ਵਿੱਚ ਡੂੰਘੇ ਪੱਧਰ ਦੀ ਇੰਜਨੀਅਰਿੰਗ ਦੀ ਸਾਂਝ ਚਾਹੀਦੀ ਹੈ, ਕਿਉਂਕਿ ਹਰ ਆਰਮਡਿਵਾਇਸ ਵੱਖਰਾ ਹੈ ਅਤੇ ਵਿੰਡੋਜ਼ ਇਹ ਵਿਲੱਖਣਤਾ ਨੂੰ ਨਿੱਖਰਨ ਦਾ ਮੌਕਾ ਦਿੰਦੀ ਹੈ। ਨਵੇਂ ਡਿਵੈਲਪਮੈਂਟ ਟੂਲ ਤੁਹਾਨੂੰ ਅੱਜ ਹੀ ਮੈਟਰੋ ਸਟਾਈਲ ਦੀਆਂ ਐਪਲੀਕੇਸ਼ਨ ਬਣਾਉਣ ਲਈ ਸਹਾਇਕ ਹਨ, ਜੋ ਕਿ x86 (32 ਅਤੇ 64ਬਿੱਟ) ਜਾਂਆਰਮ (ARM)ਆਰਚੀਟੈਕਚਰ ਉੱਤੇ ਬਿਨਾਂ ਕਿਸੇ ਸਮੱਸਿਆ ਦੇ ਚੱਲਣਗੀਆਂ। ਭਾਵੇਂ ਕਿ ਤੁਸੀਂ ਨੇਟਿਵ C/C++ ਕੋਡ ਵਰਤਦੇ ਹੋ, ਇਹ ਟੂਲ ਮੈਟਰੋ ਸਟਾਈਲ ਐਪਲੀਕੇਸ਼ਨ ਨੂੰ ਖਾਸ ਹਾਰਡਵੇਅਰ ਲਈ ਵੀ ਟਾਰਗੇਟ ਵਾਸਤੇ ਸਹਾਇਕ ਹੋਣਗੇ, ਜੇ ਤੁਸੀਂ ਚੋਣ ਕਰਦੇ ਹੋ। ਕਿਉਂਕਿ ਨਵੇਂ PCਟੈਸਟਿੰਗ ਲਈ ਉਪਲੱਬਧ ਹਨ, ਪੀਸੀ ਨਿਰਮਾਤਾ ਡਿਵੈਲਪਰਾਂ ਲਈ ਮੁੱਢਲੇ ਪ੍ਰੋਗਰਾਮ ਤਿਆਰ ਕਰਨਗੇ।
ਤੁਸੀਂ ਵੀ ਸ਼ਾਇਦ ਪ੍ਰੀਵਿਊਰੀਲਿਜ਼ ਨੂੰ ਵਰਤ ਕੇ ਵੇਖਣਾ ਚਾਹੋਗੇ—ਅਤੇ ਤੁਸੀਂ ਇਹ ਕਰ ਸਕਦੇ ਹੋ। ਅੱਜ ਦੇਰ ਰਾਤ ਤੁਸੀਂ ਵਿੰਡੋਜ਼ 8 ਡਿਵੈਲਪਰਪ੍ਰੀਵਿਊ ਨੂੰ ਡਾਊਨਲੋਡ ਕਰ ਸਕਦੇ ਹੋ। ਇਸ ਵਿੱਚ ਇੱਕ 64-ਬਿੱਟ (x64) ਬਿਲਡਡਿਵੈਲਪਮੈਂਟ ਟੂਲ ਬਿਲਡਐਪਲਸ ਨਾਲ, ਅਤੇ ਇੱਕ32-bit (x86) ਜਾਂ 64-bit (x64)ਬਿਲਡ ਬਿਨਾਂ ਡਿਵੈਲਪਮੈਂਟ ਟੂਲ ਦੇ ਉਪਲੱਬਧ ਹਨ। ਰੀਲਿਜ਼ ਵਿੱਚ ਕੁਝ ਕੁ ਨਮੂਨਾ ਐਪਲੀਕੇਸ਼ਨ ਦਾ ਸਮੂਹ ਵੀ ਸ਼ਾਮਿਲ ਕੀਤਾ ਗਿਆ ਹੈ (ਯਾਦ ਰੱਖੋ ਕਿ ਇਹ ਸੰਭਾਵਿਤਐਪਲੀਕੇਸ਼ਨ ਦੀ ਝਲਕ ਭਰ ਹਨ, ਨਾ ਕਿ ਉਹ ਐਪਲੀਕੇਸ਼ਨ ਹਨ, ਜੋ ਕਿ ਵਿੰਡੋਜ਼ 8 ਨਾਲ ਅਸੀਂ ਦੇਣ ਜਾ ਰਹੇ ਹਨ)। ISO ਨੂੰ http://dev.windows.com ਤੋਂ ਲਿੰਕ ਕੀਤਾ ਜਾ ਸਕਦਾ ਹੈ।
ਵਿੰਡੋਜ਼ 7 ਇੰਸਟਾਲੇਸ਼ਨ ਤੋਂ ਅੱਪਗਰੇਡਪ੍ਰੀ-ਰੀਲਿਜ਼ ਕੋਡ ਲਈ ਸਹਾਇਕ ਨਹੀਂ ਹੈ; ਕੇਵਲ ਨਵੀਂ ਇੰਸਟਾਲੇਸ਼ਨ ਹੀ ਸਹਾਇਕ ਹੈ। ਯਾਦ ਰੱਖੋ: ਇਹ ਕੇਵਲ ਡਿਵੈਲਪਰਪ੍ਰੀਵਿਊਰੀਲਿਜ਼ ਨਹੀਂ ਹੈ ਅਤੇ ਪ੍ਰੋਡੱਕਸ਼ਨ ਵਿੱਚ ਵਰਤਣ ਵਾਸਤੇ ਨਹੀਂ ਹੈ। ਇਹ ਬੀਟਾਰੀਲਿਜ਼ ਵੀ ਨਹੀਂ ਹੈ। ਅਸੀਂ ਆਉਣ ਵਾਲੇ ਹਫ਼ਤਿਆਂ/ਮਹੀਨਿਆਂ ਵਿੱਚ ਆਪਣੇ ਪੂਰੇ ਅੱਪਡੇਟ ਅਤੇ ਟੇਲੀਮੇਟਰੀ ਤਰੀਕਿਆਂ ਦਾ ਅਭਿਆਸ ਕਰਨ ਲਈ ਕਈ ਕੁਆਲਟੀਅੱਪਡੇਟ ਅਤੇ ਡਰਾਇਵਰਾਂ ਵਾਸਤੇ ਅੱਪਡੇਟ ਦੇਵਾਂਗੇ।
ਸਾਨੂੰ ਹੋਰ ਕਈ ਬਲੌਗ ਲਿਖਣ ਦੀ ਲੋੜ ਹੈ। ਜੁੜੇ ਰਹੋ। ਇਹ ਬਲੌਗਡਿਵੈਲਪਮੈਂਟਪ੍ਰੋਸੈਸ ਦਾ ਵੱਡਾ ਹਿੱਸਾ ਹੈ। ਹੁਣ ਸਾਡੇ ਕੋਲ ਬਹੁਤ ਸਾਰੇ ਸਾਂਝੇ ਕੀਤੇ ਵਿਚਾਰ ਹਨ ਅਤੇ ਅਸੀਂ ਪ੍ਰੀਵਿਊ ਚਲਾਉਣ ਵਾਲਿਆਂ ਵਲੋਂ ਪੋਸਟ ਉੱਤੇ ਕੀਤੀਆਂ ਜਾਣ ਵਾਲੀਆਂ ਟਿੱਪਣੀਆਂ ਦੀ ਉਮੀਦ ਕਰਦੇ ਹਾਂ, ਤਾਂ ਕਿ ਅਸੀਂ ਰੀਲਿਜ਼ ਬਾਰੇ ਵਿਚਾਰ ਸਾਂਝੇ ਕਰ ਸਕੀਏ। ਆਓ ਫਿਰ ਸਬੰਧਿਤ ਵਿਸ਼ੇ ਬਾਰੇ ਟਿੱਪਣੀਆਂ ਸਾਂਝੀਆਂ ਕਰੋ ਅਤੇ ਅਸੀਂ ਸੰਭਾਵਿਤ ਨਵੇਂ ਵਿਸ਼ਿਆਂ ਉੱਤੇ ਧਿਆਨ ਦਿੰਦੇ ਰਹਾਂਗੇ। ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਹੋਣਗੇ – ਜੋ ਕਿ ਕਰੋੜਾਂ ਲੋਕਾਂ ਵਲੋਂ ਵਰਤੀ ਜਾ ਰਹੀ ਪ੍ਰੋਡੱਕਟ ਦੀ ਮੁੜ-ਕਲਪਣਾ ਵਿੱਚੋਂ ਆਉਣਗੇ!