ਮਾਈਕਰੋਸਾਫਟ ਨੇ ਜ਼ੁਨੇ ਇੰਟਰਟੇਨਮੈਂਟ ਸਰਵਿਸ ਲਈ ਨਵੇਂ ਪਲੇਟਫਾਰਮ ਦਾ ਐਲਾਨ ਕੀਤਾ ਹੈ
ਮਾਈਕਰੋਸਾਫਟ ਕਾਰਪੋਰੇਸ਼ਨ ਨੇ ਜ਼ੁਨੇ ਲਈ ਨਵੇਂ ਪਲੇਟਫਾਰਮ ਅਤੇ ਨਵੀਆਂ ਮਾਰਕੀਟ ਦਾ ਐਲਾਨ ਕੀਤਾ ਹੈ, ਜੋ ਕਿ ਕੰਪਨੀ ਦੀ ਐਂਡ-ਟੂ-ਐਂਡ ਸੰਗੀਤ ਅਤੇ ਮਨੋਰੰਜਨ ਸਰਵਿਸ ਹੈ। ਜ਼ੁਨੇ ਆਪਣੀ ਵਿਡੀਓ ਸਰਵਿਸ ਐਕਸਬਾਕਸ ਲਾਈਵੀ ਅੰਤਰਰਾਸ਼ਟਰੀ ਲਈ ਇਹ ਪਤਝੜ ਤੱਕ ਉਪਲੱਬਧ ਕਰਵਾਏਗਾ। ਇਹ ਜ਼ੁਨੇ ਯੋਜਨਾ ਵਿੱਚ ਬਹੁਤ ਹੀ ਮਹੱਤਵਪੂਰਨ ਡਿਵੈਲਪਮੈਂਟ ਹੈ ਅਤੇ ਇਸ ਨਾਲ ਜ਼ੁਨੇ ਬਰੈਂਡ 1 ਕਰੋੜ 70 ਲੱਖ ਅੰਤਰਰਾਸ਼ਟਰੀ ਐਕਸਬਾਕਸ ਲਾਈਵ ਮੈਂਬਰ ਤੱਕ ਪੁੱਜ ਜਾਵੇਗਾ। ਇਸ ਤੋਂ ਇਲਾਵਾ, ਮਾਈਕਰੋਸਾਫਟ ਨੇ ਅਗਲੀ ਪੀੜ੍ਹੀ ਦੇ ਜ਼ੁਨੇ ਪੋਰਟੇਬਲ ਮੀਡਿਆ ਪਲੇਅਰ, ਜ਼ੁਨੇ ਐਚਡੀ ਦੀ ਵੀ ਪੁਸ਼ਟੀ ਕੀਤੀ ਹੈ। ਇਹ ਪਤਝੜ ਤੱਕ ਅਮਰੀਕਾ ਵਿੱਚ ਉਪਲੱਬਧ ਹੋਣ ਵਾਲਾ ਜ਼ੁਨੇ ਐਚਡੀ ਪਹਿਲਾਂ ਪੋਰਟੇਬਲ ਮੀਡਿਆ ਪਲੇਅਰ ਹੈ, ਜਿਸ ਵਿੱਚ ਬਿਲਟ-ਇਨ ਐਚਡੀ ਰੇਡੀਓ ਰਸੀਵਰ ਹੈ, ਹਾਈ-ਡੈਫੀਨੇਸ਼ਨ (ਐਚਡੀ) ਵਿਡੀਓ ਆਉਟਪੁੱਟ ਸਮੱਰਥਾ, ਓਰਗੈਨਿਕ ਲਾਈਨ-ਇਮਟਿੰਗ ਡਾਇਡ (ਓਐਲਈਡੀ) ਟੱਚ ਸਕਰੀਨ, ਵਾਈ-ਫਾਈ ਅਤੇ ਇੰਟਰਨੈੱਟ ਬਰਾਊਜ਼ਰ ਹੈ।
“ਜ਼ੁਨੇ ਸੰਗੀਤ ਪਲੇਅਰ ਪੂਰੇ ਜ਼ੁਨੇ ਤਜਰਬੇ ਦਾ ਅਨਿੱਖੜਵਾਂ ਅੰਗ ਹੈ ਅਤੇ ਸਾਨੂੰ ਜੰਤਰਾਂ ਤੋਂ ਵੀ ਅੱਗੇ ਇਹ ਨੂੰ ਪਹੁੰਚਣ ਤੱਕ ਮਾਣ ਹੈ।,” ਮਾਈਕਰੋਸਾਫਟ ਟੀਵੀ, ਵਿਡੀਓ ਅਤੇ ਸੰਗੀਤ ਬਿਜ਼ਨਸ ਗਰੁੱਪ ਦੇ ਕਾਰਪੋਰੇਟ ਵਾਈਸ ਪ੍ਰੈਜ਼ੀਡੈਂਟ ਇਨਰਕਿਉ ਰੋਡਰੀਗੁਇਜ਼ ਨੇ ਕਿਹਾ। “ਮਾਈਕਰੋਸਾਫਟ ਦੇ ਕੁਨੈਕਟਡ ਇੰਟਰਟੇਨਮੈਂਟ ਵਿਜ਼ਨ ਨੂੰ ਉਪਲੱਬਧ ਕਰਵਾਉਣ ਨਾਲ, ਜ਼ੁਨੇ ਲਈ ਇਹ ਖ਼ਬਰ ਅਹਿਮ ਮੋੜ ਸਾਬਤ ਹੋਵੇਗੀ ਕਿ ਇਹ ਅੰਤਰ-ਪਲੇਟਫਾਰਮ ਤਜਰਬਾ ਦਿੰਦਾ ਹੈ ਅਤੇ ਸੰਸਾਰ ਭਰ ਵਿੱਚ ਲਿਵਿੰਗ ਰੂਪ ਤੱਕ ਸਭ ਤੋਂ ਵਧੀਆ ਵਿਡੀਓ ਸਮਗੱਰੀ ਦਿੰਦਾ ਹੈ।”
ਜ਼ੁਨੇ ਸਰਵਿਸ ਨਵੇਂ ਪਲੇਟਫਾਰਮ ਲਈ ਉਪਲੱਬਧ ਕਰਵਾਈ
ਜ਼ੁਨੇ ਐਕਸਬਾਕਸ ਲਾਈਵ ਵਿਡੀਓ ਮਾਰਕੀਟਪਲੇਸ ਵਿੱਚ ਪ੍ਰੀਮੀਅਮ ਪਾਰਟਨਰ ਹੋਵੇਗਾ, ਜਿਸ ਨਾਲ ਟੀਵੀ ਅਟੇ ਫਿਲਮ ਦੇ ਵਧੀਆ ਕੈਟਾਲਾਗ ਪਲੇਅਫਾਰਮ ਲਈ ਉਪਲੱਬਧ ਹੋਣਗੇ। ਜ਼ੁਨੇ ਐਕਸਬਾਕਸ ਲਾਈਵ ਵਿਡੀਓ ਮਾਰਕੀਟਪਲੇਅਸ ਵਿੱਚ ਐਕਸਬਾਕਸ ਯੂਜ਼ਰ ਇੰਟਰਫੇਸ ਵਿੱਚ ਪਹਿਲੀ ਥਾਂ ਲਵੇਗਾ, ਜਿਸ ਨਾਲ ਜ਼ੁਨੇ ਬਰੈਂਡ ਤਜਰਬੇ ਨੂੰ ਨਵੇਂ ਗਾਹਕਾਂ ਦੇ ਸਾਹਮਣੇ ਪਹਿਲੀ ਵਾਰ ਪੇਸ਼ ਕੀਤਾ ਜਾਵੇਗਾ। ਇਲੈਕਟ੍ਰੋਨਿਕ ਇੰਟਰਟੇਨਮੈਂਟ ਐਕਸਪੋ (E3) ਵਿੱਚ ਅਗਲੇ ਹਫ਼ਤੇ, ਦਰਸ਼ਕ ਪਹਿਲੀ ਵਾਰ ਵਰਤ ਕੇ ਵੇਖ ਸਕਣਗੇ ਕਿ ਜ਼ੁਨੇ ਐਕਸਬਾਕਸ ਲਾਈਵ ਨਾਲ ਕਿਵੇਂ ਜੁੜ ਕੇ ਮਨੋਰੰਜਨ ਦੇ ਤਜਰਬੇ ਨੂੰ ਬਿਲਕੁਲ ਨਵਾਂ ਰੂਪ ਦੇਵੇਗਾ।
ਜ਼ੁਨੇ ਐਚਡੀ ਦਾ ਐਲਾਨ
ਜ਼ੁਨੇ ਐਚਡੀ ਜ਼ੁਨੇ ਜੰਤਰ ਲੜੀ ਦਾ ਅਗਲਾ ਪੜਾਅ ਹੈ ਅਤੇ ਪੋਰਟੇਬਲ ਮੀਡਿਆ ਪਲੇਅਰ ਵਰਗ ਵਿੱਚ ਸੁਣਨ ਅਤੇ ਵੇਖਣ ਦੇ ਤਜਰਬੇ ਵਿੱਚ ਨਵੀਂ ਸੇਧ ਲੈ ਕੇ ਆਇਆ ਹੈ।
• ਜ਼ੁਨੇ ਐਚਡੀ ਬਿਲਟ-ਇਨ ਐਚਡੀ ਰੇਡੀਓ ਰਸੀਵਰ ਨਾਲ ਆਉਂਦਾ ਹੈ ਤਾਂ ਕਿ ਯੂਜ਼ਰ ਆਮ ਰੇਡੀਓ ਦੇ ਮੁਕਾਬਲੇ ਉੱਚ-ਕੁਆਲਟੀ ਦੀ ਆਵਾਜ਼ ਸੁਣ ਸਕਣ। ਯੂਜ਼ਰ ਕੋਲ ਐਚਡੀ ਰੇਡੀਓ ਸਟੇਸ਼ਨ ਵਲੋਂ ਪ੍ਰਸਾਰਿਤ ਵਾਧੂ ਗੀਤਾਂ ਅਤੇ ਕਲਾਕਾਰਾਂ ਦੇ ਨਾਲ ਨਾਲ ਉਹਨਾਂ ਦੇ ਪਸੰਦੀਦਾ ਮਲਟੀਕਾਰਡ ਸਟੇਸ਼ਨ ਵੀ ਐਚਡੀ ਤੋਂ ਉਪਲੱਬਧ ਹਨ। ਜੇ ਤੁਹਾਨੂੰ ਤੁਹਾਡੇ ਐਚਡੀ ਸਟੇਸ਼ਨ ਤੋਂ ਚੱਲਦਾ ਗੀਤ ਪਸੰਦ ਨਹੀਂ ਆਇਆ ਤਾਂ ਹੋਰ ਪ੍ਰੋਗਰਾਮਾਂ ਲਈ ਤੁਸੀਂ ਐਚਡੀ2 ਜਾਂ ਐਚਡੀ3 ਚੈਨਲਾਂ ਨੂੰ ਵੀ ਚਲਾ ਸਕਦੇ ਹੋ।
• ਚਮਕਦਾਰ ਓਐਲਈਡੀ (OLED) ਟੱਚ ਸਕਰੀਨ ਇੰਟਰਫੇਸ ਯੂਜ਼ਰ ਨੂੰ ਸੰਗੀਤ, ਮੂਵੀ ਅਤੇ ਹੋਰ ਸਮੱਗਰੀ ਵਿੱਚ ਸੌਖੀ ਤਰ੍ਹਾਂ ਬਦਲਣ ਲਈ ਸਹਾਇਕ ਹੈ ਅਤੇ 16:9 ਵਾਈਡਸਕਰੀਨ ਫਾਰਮੈਟ ਡਿਸਪਲੇਅ (480x272 ਰੈਜ਼ੋਲੁਸ਼ਨ) ਚੱਲਣ ਫਿਰਨ ਦੇ ਦੌਰਾਨ ਪ੍ਰੀਮੀਅਮ ਵੇਖਣ ਤਜਰਬਾ ਦਿੰਦਾ ਹੈ।
• ਐਚਡੀ-ਅਨੁਕੂਲ ਆਉਟਪੁੱਟ ਜ਼ੁਨੇ ਐਚਡੀ ਗਾਹਕਾਂ ਨੂੰ ਜੰਤਰ ਤੋਂ ਸਹਾਇਕ ਐਚਡੀ ਵਿਡੀਓ ਫਾਇਲਾਂ ਨੂੰ ਇੱਕ ਹਾਈ-ਡੈਫੀਨੇਸ਼ਨ ਮਲਟੀਮੀਡਿਆ ਇੰਟਰਫੇਸ (ਐਚਡੀਐਮਆਈ) ਰਾਹੀਂ ਆਡੀਓਵਿਜ਼ੁਅਲ ਡੌਕਿੰਗ ਸਟੇਸ਼ਨ (ਵੱਖਰਾ ਵੇਚਿਆ ਜਾਂਦਾ ਹੈ) ਦੇ ਨਾਲ ਐਚਡੀ ਟੀਵੀ ਉੱਤੇ 720p ਵਿੱਚ ਵੇਖਾਉਣ ਲਈ ਸਹਾਇਕ ਹੈ।*
• ਜ਼ੁਨੇ ਐਚਡੀ ਵਿੱਚ ਮਲਟੀ-ਟੱਚ ਸਹੂਲਤ ਨਾਲ ਪੂਰੀ ਸਕਰੀਨ ਉੱਤੇ ਚੱਲਣ ਵਾਲਾ ਇੰਟਰਨੈੱਟ ਬਰਾਊਜ਼ਰ ਹੈ।
• ਜ਼ੁਨੇ ਐਚਡੀ ਵਾਈ-ਫਾਈ ਨਾਲ ਹੈ, ਜਿਸ ਨਾਲ ਜੰਤਰ ਉੱਤੇ 50 ਲੱਖ ਤੋਂ ਵੱਧ ਟਰੈਕ ਜ਼ੁਨੇ ਸੰਗੀਤ ਸਟੋਰ ਵਿੱਚੋਂ ਤੁਰੰਤ ਸਟਰੀਮ ਕੀਤੇ ਜਾ ਸਕਦੇ ਹਨ।
ਜ਼ੁਨੇ ਬਾਰੇ ਹੋਰ ਜਾਣਕਾਰੀ ਅਤੇ ਸਬੰਧਿਤ ਚਿੱਤਰਾਂ ਲਈ http://www.zune.net/press ਅਤੇhttp://www.zune.net/zunehd ਵੇਖੋ।
ਜ਼ੁਨੇ ਬਾਰੇ
ਜ਼ੁਨੇ ਮਾਈਕਰੋਸਾਫਟ ਦੇ ਸੰਗੀਤ ਅਤੇ ਮਨੋਰੰਜਨ ਬਰੈਂਡ ਹੈ, ਜੋ ਕਿ ਐਂਟੀਗਰੇਟਡ ਡਿਜ਼ਿਟਲ ਇੰਟਰਟੇਨਮੈਂਟ ਤਜਰਬਾ ਦਿੰਦਾ ਹੈ। ਜ਼ੁਨੇ ਪਲੇਟਫਾਰਮ ਵਿੱਚ ਪੋਰਟੇਬਲ ਡਿਜ਼ਿਟਲ ਮੀਡਿਆ ਪਲੇਅਰਾਂ ਦੀ ਲੜੀ, ਸ਼ਾਨਦਾਰ ਸਾਫਟਵੇਅਰ, ਜ਼ੁਨੇ ਮਾਰਕੀਟਪਲੇਸ ਆਨਲਾਈਨ ਸਟੋਰ, ਜ਼ੁਨੇ ਪਾਸ ਮਿਊਜ਼ਕ ਮੈਂਬਰਸ਼ਿਪ ਸਰਵਿਸ, ਅਤੇ ਜ਼ੁਨੇ ਸਮਾਜਿਕ ਆਨਲਾਈਨ ਸੰਗੀਤ ਕਮਿਊਨਟੀ, ਜੋ ਕਿ ਹੋਰ ਸੰਗੀਤ ਖੋਜ ਨਾਲ ਸਬੰਧਿਤ ਲੋਕਾਂ ਦੀ ਮੱਦਦ ਨਾਲ ਸਬੰਧਿਤ ਹੈ, ਸ਼ਾਮਿਲ ਹਨ। ਜ਼ੁਨੇ ਮਾਈਕਰੋਸਾਫਟ ਦੇ ਇੰਟਰਟੇਨਮੈਂਟ ਅਤੇ ਡਿਵਾਇਸ ਡਿਵਿਜ਼ਨ ਦਾ ਹਿੱਸਾ ਹੈ ਅਤੇ ਕੰਪਨੀ ਦੇ ਸਾਫਟਵੇਅਰ ਉੱਤੇ ਅਧਾਰਿਤ ਸਰਵਿਸ ਮਕਸਦ ਨੂੰ ਸਹਿਯੋਗ ਕਰਦਾ ਹੈ, ਜਿਸ ਨਾਲ ਡਿਜ਼ਿਟਲ ਇੰਟਰਟੇਨਮੈਂਟ ਦੁਨਿਆਂ ਵਿੱਚ ਖੋਜਾਂ ਕੀਤੀਆਂ ਜਾਣ। ਹੋਰ ਵਧੇਰੇ ਜਾਣਕਾਰੀ ਆਨਲਾਈਨ ਵੇਖੀ ਜਾ ਸਕਦੀ ਹੈ http://www.zune.net/press
ਐਕਸਬਾਕਸ ਲਾਈਵ ਬਾਰੇ
ਐਕਸਬਾਕ ਲਾਈਵ 1 ਕਰੋੜ 70 ਲੱਖ ਮੈਂਬਰਾਂ ਨੂੰ 26 ਦੇਸ਼ਾਂ ਵਿੱਚ ਜੋੜਦਾ ਹੈ ਅਤੇ ਉਹਨਾਂ ਦੇ ਪਸੰਦ ਦਾ ਮਨੋਰੰਜਨ ਦਿੰਦਾ ਹੈ। ਇੱਕ ਰਿਮੋਟ ਤੋਂ ਵੱਧ ਘਰ ਲਈ ਸਮੱਗਰੀ ਦੇ ਨਾਲ ਕਿਸੇ ਵੀ ਟੈਲੀਵਿਜ਼ਨ ਨਾਲ ਕੁਨੈਕਟ ਹੋਏ ਜੰਤਰ ਤੋਂ ਲੱਭੀ ਜਾ ਸਕਦੀ ਸਕਦੀ ਹੈ, ਐਕਸਬਾਕਸ ਲਾਈਵ ਦੋਸਤਾਂ ਨੂੰ ਇੱਕਠੇ ਕਰਨ ਲਈ ਇਕਸਾਰ ਸਮਾਜਿਕ ਨੈੱਟਵਰਕਿੰਗ ਢੰਗ ਦਿੰਦਾ ਹੈ – ਭਾਵੇਂ ਉਹ ਲਿਵਿੰਗ ਰੂਮ ਵਿੱਚ ਹੋਣ ਜਾਂ ਦੁਨਿਆਂ ਵਿੱਚ ਕਿਤੇ ਵੀ। ਹੋਰ ਜਾਣਕਾਰੀ ਅਤੇ ਐਕਸਬਾਕਸ ਮੈਂਬਰਸ਼ਿਪ ਬਾਰੇ ਜਾਣਕਾਰੀ ਲਈ ਆਨਲਾਈਨ ਲਈ ਵੇਖੋ http://www.xbox.com/en-us/live।